Taiwan bypasses India in market capitalization

Taiwan bypasses India in market capitalization

ਭਾਰਤੀ ਸਟਾਕ ਮਾਰਕੀਟ ਵਿੱਚ ਆਉਣ ਵਾਲੇ ਸਮੇਂ ਦੌਰਾਨ ਇੱਕ ਵੱਡੀ IPO(Initial Public Offering)ਲਹਿਰ ਦੇਖਣ ਨੂੰ ਮਿਲ ਸਕਦੀ ਹੈ, ਜਿਸਨੂੰ ਕਈ ਮਾਰਕੀਟ ਵਿਸ਼ਲੇਸ਼ਕ “India’s IPO Super Cycle” ਦੇ ਤੌਰ ‘ਤੇ ਵੇਖ ਰਹੇ ਹਨ। Reliance Jio, PhonePe, Zepto, OYO, Hero FinCorp ਅਤੇ boAt ਵਰਗੀਆਂ ਵੱਡੀਆਂ ਕੰਪਨੀਆਂ ਦੇ ਸੰਭਾਵਿਤ IPO ਨਾ ਸਿਰਫ਼ ਨਵੇਂ ਸ਼ੇਅਰ ਲਿਆਉਣਗੇ, ਸਗੋਂ ਭਾਰਤ ਦੀ ਡਿਜ਼ੀਟਲ ਅਤੇ ਕਨਜ਼ਿਊਮਰ ਇਕਾਨੋਮੀ ਦੀ ਤਾਕਤ ਨੂੰ ਵੀ ਗਲੋਬਲ ਪੱਧਰ ‘ਤੇ ਮਜ਼ਬੂਤ ਕਰਨਗੇ।

ਕਿਆਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਹਨ ਕਿ ਇਹ ਕੰਪਨੀਆਂ ਮਿਲ ਕੇ ਭਾਰਤੀ ਮਾਰਕੀਟ ਵਿੱਚ $200 ਬਿਲੀਅਨ ਤੋਂ ਵੱਧ ਦੀ ਨਵੀਂ ਮਾਰਕੀਟ ਵੈਲਿਊ ਜੋੜ ਸਕਦੀਆਂ ਹਨ। ਖਾਸ ਤੌਰ ‘ਤੇ Reliance Jio ਦੀ ਸੰਭਾਵਿਤ valuation $130–170 ਬਿਲੀਅਨ ਤੱਕ ਦੱਸੀ ਜਾ ਰਹੀ ਹੈ, ਜੋ ਕਈ ਛੋਟੇ ਏਸ਼ੀਆਈ ਸਟਾਕ ਐਕਸਚੇਂਜਾਂ ਤੋਂ ਵੀ ਵੱਡੀ ਮੰਨੀ ਜਾ ਰਹੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ Taiwan ਨੂੰ TSMC ਅਤੇ semiconductor industry ਨੇ ਵਿਸ਼ਵ ਪੱਧਰ ‘ਤੇ ਪਛਾਣ ਦਿੱਤੀ, ਉਸੇ ਤਰ੍ਹਾਂ Jio, PhonePe ਅਤੇ Zepto ਵਰਗੀਆਂ ਕੰਪਨੀਆਂ ਭਾਰਤ ਨੂੰ “Digital Economy Powerhouse” ਵਜੋਂ ਮਜ਼ਬੂਤ ਕਰ ਸਕਦੀਆਂ ਹਨ। ਭਾਰਤ ਹਾਲੇ chip manufacturing ਦੇ ਪੱਧਰ ‘ਤੇ Taiwan ਨਾਲ ਮੁਕਾਬਲੇ ਵਿੱਚ ਨਹੀਂ, ਪਰ fintech, data ਅਤੇ consumer technology sectors ਵਿੱਚ ਇਹ IPO wave ਇੱਕ ਨਵਾਂ ਮੋੜ ਸਾਬਤ ਹੋ ਸਕਦੀ ਹੈ।

ਸੰਭਾਵਿਤ valuations ਦੇ ਅੰਕੜੇ:

  • Jio → $130–170 Billion
  • PhonePe → $15 Billion
  • OYO → $7–8 Billion
  • Zepto → $7–8 Billion
  • boAt → ₹11,500–12,500 ਕਰੋੜ valuation
  • Hero FinCorp → ₹3,600 ਕਰੋੜ ਤੋਂ ਵੱਧ IPO size

ਵਿਸ਼ਲੇਸ਼ਕਾਂ ਅਨੁਸਾਰ, ਇਹ IPO ਭਾਰਤੀ ਸਟਾਕ ਮਾਰਕੀਟ ਵਿੱਚ ਵੱਡੀ liquidity ਲਿਆ ਸਕਦੇ ਹਨ ਅਤੇ ਨਾਲ ਹੀ ਨਵੇਂ retail investors ਦੀ ਗਿਣਤੀ ਵਿੱਚ ਵੀ ਵਾਧਾ ਹੋ ਸਕਦਾ ਹੈ। ਕਈ ਮਾਹਿਰ 2026–27 ਨੂੰ ਭਾਰਤ ਲਈ ਇੱਕ ਵੱਡੇ “IPO Super Cycle” ਦੀ ਸ਼ੁਰੂਆਤ ਮੰਨ ਰਹੇ ਹਨ।
ਜੁੜੇ ਰਹੋ prime Punjabi ਨਾਲ..।

Leave a Reply

Your email address will not be published. Required fields are marked *

Share:

More Posts

ਅਮ੍ਰਿਤਸਰ ਦੇ MP Gurjeet Singh Aujla ਪਹੁੰਚੇ Victoria Parliament, Pauline Richards ਵੱਲੋਂ ਵਿਸ਼ੇਸ਼ ਸਨਮਾਨ

ਸਰਦਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਸ਼੍ਰੀ ਅਮ੍ਰਿਤਸਰ ਸਾਹਿਬ ਆਪਣੇ ਸਾਥੀਆਂ ਸਮੇਤ ਅੱਜ ਵਿਕਟੋਰੀਆ ਪਾਰਲੀਮੈਂਟ ਦੇ ਟੂਰ ਤੇ ਪਹੁੰਚੇ।ਉਥੇ ਪੌਲੀਨ ਰਿਚਰਡ ਜੋ ਕਿ ਕਰੇਨਬਰਨ ਤੋਂ

ਬੀਬੀ ਬਿਮਲ ਕੌਰ ਖਾਲਸਾ ਜੀ ਦੇ ਸੰਘਰਸ਼ ‘ਤੇ ਆਧਾਰਿਤ ਫਿਲਮ “ਚੜ੍ਹਦੀ ਕਲਾ” 29 May ਨੂੰ ਸਿਨੇਮਾਘਰਾਂ ‘ਚ

ਬੀਬੀ ਬਿਮਲ ਕੌਰ ਖਾਲਸਾ ਜੀ ਅਤੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੀ ਤੇ ਸੱਚ ਦੇ ਅਧਾਰ ਤੇ ਬਣੀ ਪੰਜਾਬੀ ਫਿਲਮ “ਚੜ੍ਹਦੀ ਕਲਾ” 29 may ਹੋਵੇਗੀ ਰਿਲੀਜ਼

Send Us A Message